Punjabi

ਕਿਉਂ ਬੀਜਦਾ ਐ ਬੀਜ ਨਫਰਤਾਂ ਦੇ ,
ਜੇ ਪਿਆਰ ਦੀ ਫਸਲ ਉਗਾ ਨਹੀਂ ਸਕਦਾ ,
ਨਹੀਂ ਰਵਾਉਣ ਦਾ ਤੈਨੂੰ ਹੱਕ ਕੋਈ ,
ਜੇ ਰੋਂਦੇ ਨੂੰ ਤੂੰ ਹਸਾ ਨਹੀਂ ਸਕਦਾ ,
ਛੱਡ ਪਰਾਂ ਫੋਕੀਆਂ ਸ਼ੌਹਰਤਾਂ ਨੂੰ ,
ਜੇ ਲੋਕਾਂ ਦੇ ਦਿਲਾਂ 'ਚ ,
ਜਗ੍ਹਾ ਬਣਾ ਨੀ ਸਕਦਾ ,
ਜਿੰਨਾਂ ਮਰਜੀ ਕਮਾ ਲੈ ਸੱਜਣਾ ,
ਤੈਨੂੰ ਚੈਨ/ਸਬਰ ਕਦੇ ਵੀ ਆ ਨਹੀਂ ਸਕਦਾ ।

Comments

Popular Posts